ਵਿਕੀਪੀਡੀਆ:ਸ਼ੈਲੀ ਦਸਤਾਵੇਜ਼/ਸ਼ਬਦ-ਜੋੜ
ਦਿੱਖ
ਵਰਤੇ ਗਏ ਗ਼ਲਤ ਸ਼ਬਦ ਅਤੇ ਉਹਨਾਂ ਦਾ ਸਹੀ ਰੂਪ
[ਸੋਧੋ]ਇਸ ਸਫ਼ੇ ਨੂੰ ਵਧੀਆ ਬਣਾਉਣ ਲਈ ਇਸ ਦੇ ਗੱਲਬਾਤ ਸਫ਼ੇ ਤੇ ਸੰਵਾਦ ਸ਼ੁਰੂ ਕੀਤਾ ਹੈ। ਕਿਤੇ ਵੀ ਕੋਈ ਵੱਖਰਾ ਵਿਚਾਰ ਆਉਂਦਾ ਹੈ ਤਾਂ ਗੱਲਬਾਤ ਉੱਤੇ ਆਪਣੀ ਗੱਲ ਤਰਕ, ਹਵਾਲੇ ਸਹਿਤ ਕਰਨ ਦੀ ਬੇਨਤੀ ਹੈ। ਇਸ ਸਫ਼ੇ ਨੂੰ ਮੁੱਖ ਸਫ਼ੇ ਉੱਤੇ ਟੰਗਣ ਦੀ ਵੀ ਲੋੜ ਹੈ ਤਾਂ ਕਿ ਹਰ ਸਮੇਂ ਆਸਾਨੀ ਨਾਲ ਮਿਲ ਸਕੇ।
ਗ਼ਲਤ - ਸਹੀ
- ਅਪ੍ਰੈਲ - ਅਪਰੈਲ[1]
- ਵਾਲੀ- ਵਾਲ਼ੀ - ਟਿੱਪਣੀ--- ਵਾਲ਼ੀ - ਕੰਨ ਦਾ ਇੱਕ ਗਹਿਣਾ[2]
- ਲਿਪੀ - ਲਿੱਪੀ- ਟਿੱਪਣੀ ਸਹੀ ਸ਼ਬਦ ਲਿਪੀ ਹੀ ਹੈ।[3]
- ਤੇ - `ਤੇ
- ਵਿਚ - ਵਿੱਚ
- ਉਹਨਾਂ/ਇਹਨਾਂ/ ਜਿਹਨਾਂ - ਉਨ੍ਹਾਂ/ ਇਨ੍ਹਾਂ/ਜਿਨ੍ਹਾਂ
- ਸਬੰਧ - ਸੰਬੰਧ
- ਸੱਭਿਆਚਾਰ - ਸਭਿਆਚਾਰ
- ਨਾਲ - ਨਾਲ਼
- ਵਾਲ - ਵਾਲ਼ (ਕੇਸ)
- ਪੀਲਾ- ਪੀਲ਼ਾ (ਰੰਗ)
- ਜਾਲ- ਜਾਲ਼
- ਸ੍ਰੀ-ਸ਼੍ਰੀ
